Brar Jessy

ਸੂਗ

“ਲੋਕ ਭੁੱਖੇ ਆ ਯਰ 25-30 ਤੋਂ ਘੱਟ ਗੱਲ ਹੀ ਕਰਦੇ । ਕੋਈ ਵੀਹ ਰਿਸ਼ਤੇ ਦੇਖ ਲਏ , ਕੋਈ ਪਸੰਦ ਹੀ ਨਹੀਂ ਆਇਆ । ਕੈਨੇਡਾ ਅਮਰੀਕਾ ਵਾਲੇ 45 ਲੱਖ ਦੀ ਬੋਲੀ ਲਾਈ ਬੈਠੇ ਆ । ਇੱਕ ਮੁੰਡਾ ਮੇਰੀ ਧੀ ਨੇ ਆਪ ਪਸੰਦ ਕੀਤਾ ਹੋਇਆ , ਮੰਗਦਾ ਵੀ ਕੁਛ ਨੀ ਪਰ ਇੱਜ਼ਤ ਤੋਂ ਪੈਸਾ ਛੋਟਾ ਲੱਗਦਾ । ਕਰਜ਼ਈ ਹੋਜੂ ਪਰ ਲੋਕਾਂ ਤੋਂ ਆਹ ਨੀ ਸੁਣਨਾ ਕਿ ਇਹਨਾਂ ਦੀ ਕੁੜੀ ਨੇ ਆਵਦੀ ਮਰਜ਼ੀ ਕਰੀ ….” ਪਿਲਕਣ ਥੱਲੇ ਸੁੱਤਾ ਪਿਆ ਉਹ ਸੁਪਨੇ ਚ ਪਤਾ ਨਹੀਂ ਕਿਸ ਨਾਲ ਗੱਲਾਂ ਕਰਦਾ ਬੁੜਬੜਾਉਂਦਾ ਹੋਇਆ ਉੱਠ ਗਿਆ । ਕੋਲ ਉਸਦੀ ਧੀ ਚਾਹ ਲਈ ਖੜ੍ਹੀ ਸੀ ਤੇ ਨਾਲ ਬੈਂਕ ਵੱਲੋਂ ਲਿਮਟ ਤਾਰਨ ਦੇ ਕਾਗਜ਼ । ਉਹ ਕਦੇ ਧੀ ਵੱਲ ਦੇਖਦਾ, ਕਦੇ ਕਾਗਜ਼ਾਂ ਵੱਲ ।ਕੁੜੀ ਸਿਰਹਾਣੇ ਕਾਗਜ਼ ਰੱਖ ਕੇ ਤੇ ਪਾਵੇ ਨਾਲ ਚਾਹ ਰੱਖ ਚਲੀ ਗਈ । ਉਹਨੇ ਕਾਗਜ਼ ਗਹੁ ਨਾਲ ਦੇਖੇ ਤੇ ਫਿਰ ਫੋਨ ਗੀਜੇ ਚੋ ਕੱਢ ਵਿਚੋਲੇ ਨੂੰ ਫੋਨ ਕਰਕੇ ਕਹਿਣ ਲੱਗਾ , “ਦੇਖ ਲੈਣ ਕੁੜੀ ਉਹ ,ਪਰ ਗੱਲ 40 ਚ ਮੁਕਾ ਲਿਉ ..” ਉਹ ਫੋਨ ਕੱਢ ਚਾਹ ਬਿਨਾਂ ਪੀਤੇ ਲੰਮਾ ਪੈ ਗਿਆ ।ਕੁਛ ਸੋਚਣ ਲੱਗਾ ਤੇ ਐਨੇ ਨੂੰ ਪਿਲਕਣ ਤੇ ਬੈਠੇ ਕਿਸੇ ਜਨੌਰ ਨੇ ਉਸਦੇ ਮੂੰਹ ਤੇ ਬਿੱਠ ਮਾਰੀ । ਉਹ ਸੂਗ ਮੰਨਦਾ ਮੂੰਹ ਝੱਗੇ ਨਾਲ ਪੂੰਝਦਾ ਉੱਥੋਂ ਉੱਠ ਕੇ ਚਲਾ ਗਿਆ ।

ਕਦੇ ਕਦੇ ਕੁਦਰਤ ਸਾਡੇ ਗਲਤ ਫ਼ੈਸਲਿਆਂ ਦਾ ਵਿਰੋਧ ਕਰਦੀ ਹੈ ਪਰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ ।
#brarjessy

Shopping Cart