ਕੁੱਖ ਦਾ ਕੰਮ ਹੁੰਦਾ ਜਨਮ ਦੇਣਾ ਅਤੇ ਸੋਚ ਸਮਾਜ ਪੈਂਦਾ ਕਰਦਾ ਏ । ਜਾਤਾਂ ਪਾਤਾਂ ਦੇ ਜਿਹੜੇ ਕੰਡੇ ਸਮਾਜ ਅੰਦਰ ਉੱਗੇ ਹੋਏ ਨੇ, ਓਹ ਨਾੜੂਏ ਨਾਲੋਂ ਨਾਲ ਨਹੀਂ ਆਏ । ਓਹ ਸਮਾਜ ਵੱਲੋਂ ਗੁੜਤੀ ਕਹਿ ਜੀਭ ਤੇ ਮੱਲੋ – ਮੱਲੀ ਧਰ ਦਿੱਤੇ ਗਏ , ਜਿੰਨ੍ਹਾਂ ਨੂੰ ਸਾਨੂੰ ਨਾ ਚਾਹੁੰਦੇ ਹੋਏ ਪਚਾਉਣਾ ਪੈ ਰਿਹਾ ।
ਅਫ਼ਸੋਸ ਇਹ ਏ ਕਿ ਜਿਹੜੀ ਗੁੜਤੀ ਪਿਆਰ, ਬਰਾਬਰੀ ਤੇ ਇਨਸਾਨੀਅਤ ਦੀ ਹੋਣੀ ਚਾਹੀਦੀ ਏ, ਉਹਦੇ ਵਿੱਚ ਅਸੀਂ ਜਾਤਾਂ-ਪਾਤਾਂ ਦੇ ਕੰਡੇ ਰਲਾ ਦਿੱਤੇ ਨੇ ।
ਬਰਾੜ ਜੈਸੀ



