ਜੈਸੀ ਬਰਾੜ ਪੰਜਾਬੀ ਕਹਾਣੀ ਦੇ ਬੂਹੇ ‘ਤੇ ਨਵੀਂ ਦਸਤਕ ਹੈ। ਉਸ ਦੀ ਕਹਾਣੀ ਵਿੱਚ ਕਹਾਣੀ-ਤੱਤ ਹੈ। ਜਦੋਂ ਮੈਂ ਉਸਦੀ ਕਹਾਣੀ ” ਬਾਪੂ ਦੀ ਜੁੱਤੀ ” ਪੜ੍ਹੀ । ਮੈਂ ਹੈਰਾਨ ਹੋ ਗਿਆ। ਐਨਾ ਪ੍ਰਮਾਣਿਕ ਕਥਾ-ਅਨੁਭਵ। ਐਨੀ ਕਥਾ-ਮੈਟਾਫਰ ਸਿਰਜਣ ਯੋਗਤਾ। ਔਰ ਐਨਾ ਕਥਾ-ਰਸ। ਜੈਸੀ ਕੋਲ ਕਹਾਣੀ ਲਿਖਣ ਦੀ ਜਾਦੂਗਰੀ ਕਿੱਥੋਂ ਆ ਰਹੀ ਹੈ! ਸ਼ਾਇਦ ਉਸਦੀ ਅੰਤਰ-ਦ੍ਰਿਸ਼ਟੀ ਦੀ ਰੇਂਜ ਬਹੁਤ ਲੰਬੀ ਤੇ ਗਹਿਰੀ ਹੈ। ਬਾਪੂ ਦੀ ਪੱਚੀ ਸਾਲ ਬਾਅਦ ਵੀ ਬਸ ਅੱਡੇ ਵਾਲੇ ਮੋਚੀ ਕੋਲ ਸਾਂਭੀ ਜੁੱਤੀ। ਉਸਦੇ ਸਕੂਟਰ ਪਿੱਛੇ ਰੱਖਿਆ ਲੱਕੜ ਦਾ ਖਿਡੌਣਾ ਟਰੈਟਰ ਤੇ ਪਾਣੀ ਦੀ ਬੋਤਲ, ਗਲਾਸ ਔਰ ਉਮਰਾਂ ਲੰਬੀ ਪਿਆਸ। ਜੈਸੀ ਜਿਸ ਕਥਾ-ਸ਼ੈਲੀ ਜਿਸ ਮੈਟਾਫਰੀਕਲ ਭਾਸ਼ਾ ਵਿੱਚ ਕਥਾ-ਬਿਰਤਾਂਤ ਸਿਰਜਦੀ ਹੈ। ਉਹ ਉਸਦੀ ਕਹਾਣੀ ਕਲਾ ਦਾ ਖੂਬਸੂਰਤ ਪ੍ਰਮਾਣ ਹੈ। ਉਸਦੀ ਨਿੱਕੇ ਆਕਾਰ ਦੀ ਵੱਡੇ ਅਰਥਾਂ ਵਾਲੀ ਕਹਾਣੀ ਲਿਖਣ ਵਾਲੀ ਕਥਾਕਾਰ ਹੈ। ਇਸ ਕਥਾ ਪੁਸਤਕ ਵਿੱਚ ਦਰਜ ਹਰ ਕਹਾਣੀ ਦੀ ਇਕ ਇਕ ਸਤਰ ਵਿੱਚ ਕਹਾਣੀ ਹੈ। ਜੈਸੀ ਦੇ ਕਥਾ ਸੰਸਾਰ ਨੂੰ ਸਮਝਣ ਲਈ ਉਸਦੀ ਅੰਤਰ ਦ੍ਰਿਸ਼ਟੀ ਔਰ ਸਿਆਣਪ ਨਾਲ ਸੰਵਾਦ ਰਚਾਉਣਾ ਪੈਂਦਾ ਹੈ। ਫਿਰ ਕਹਾਣੀ ਅਰਥ ਦਿੰਦੀ ਹੈ। ਉਹ ਇਸ ਕਥਾ ਪੁਸਤਕ ਦਾ ਨਾਂ ਰੱਖਦੀ ਹੈ ” ਘੜੇ ‘ਚ ਦੱਬੀ ਇੱਜ਼ਤ “। ਇਸ ਨਾਂ ਵਿੱਚ ਘੜਾ ਲੋਧਾਰਾਈ ਸੰਕਲਪ ਵੀ ਹੈ। ਇਹ ਪਾਣੀ ਪਿਲਾ ਕੇ ਜੀਵਨ ਦੇਣ ਦਾ ਕਾਰਜ ਵੀ ਕਰਦਾ ਹੈ। ਇਹ ਪੁਰਾਣੇ ਸਮੇਂ ਵਿਚ ਕੁੜੀਆਂ ਮਾਰ ਕੇ ਦੱਬਣ ਦੇ ਕੰਮ ਵੀ ਆਉਂਦਾ ਰਿਹਾ ਹੈ। ਜਦੋਂ ਅਸੀਂ ਇਸ ਨੂੰ ਸਮਕਾਲ ਨਾਲ ਜੋੜ ਕੇ ਵੇਖਦੇ ਹਾਂ। ਇਹ ਜੈਸੀ ਬਰਾੜ ਦੀ ਕਥਾ-ਗੈਲਰੀ ਦਾ ਉਹ ਧਰਾਤਲ ਵੀ ਹੈ ਜਿਸ ਉੱਪਰ ਖੜ੍ਹ ਕੇ ਉਹ ਜਿੰਦਗੀ ਦੇ ਤਮਾਮ ਤੱਤੇ ਠੰਡੇ ਅਨਭਵਾਂ ਤੇ ਰਿਸ਼ਤਿਆਂ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਦੀ ਹੈ। ਜੈਸੀ ਦੀ ਕਹਾਣੀ ਪੜ੍ਹਤਕਾਰ ਨੂੰ ਬਹੁਕੋਣਾਂ ਤੋਂ ਪ੍ਰਭਾਵਿਤ ਕਰਦੀ ਹੈ। ਇਸ ਲਈ ਮੈਂ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਉਸਦੀ ਇਸ ਕਥਾ ਪੁਸਤਕ ਦਾ ਸਵਾਗਤ ਕਰਦਾ ਹਾਂ।
ਜਸਵੀਰ ਰਾਣਾ
Sale!
Books
ਘੜ੍ਹੇ ‘ਚ ਦੱਬੀ ਇੱਜ਼ਤ – Ghde Ch Dabbi Izat
Original price was: ₹260.₹250Current price is: ₹250.
ਜੈਸੀ ਬਰਾੜ ਪੰਜਾਬੀ ਕਹਾਣੀ ਦੇ ਬੂਹੇ ‘ਤੇ ਨਵੀਂ ਦਸਤਕ ਹੈ। ਉਸ ਦੀ ਕਹਾਣੀ ਵਿੱਚ ਕਹਾਣੀ-ਤੱਤ ਹੈ। ਜਦੋਂ ਮੈਂ ਉਸਦੀ ਕਹਾਣੀ ” ਬਾਪੂ ਦੀ ਜੁੱਤੀ ” ਪੜ੍ਹੀ । ਮੈਂ ਹੈਰਾਨ ਹੋ ਗਿਆ। ਐਨਾ ਪ੍ਰਮਾਣਿਕ ਕਥਾ-ਅਨੁਭਵ। ਐਨੀ ਕਥਾ-ਮੈਟਾਫਰ ਸਿਰਜਣ ਯੋਗਤਾ। ਔਰ ਐਨਾ ਕਥਾ-ਰਸ। ਜੈਸੀ ਕੋਲ ਕਹਾਣੀ ਲਿਖਣ ਦੀ ਜਾਦੂਗਰੀ ਕਿੱਥੋਂ ਆ ਰਹੀ ਹੈ! ਸ਼ਾਇਦ ਉਸਦੀ ਅੰਤਰ-ਦ੍ਰਿਸ਼ਟੀ ਦੀ ਰੇਂਜ ਬਹੁਤ ਲੰਬੀ ਤੇ ਗਹਿਰੀ ਹੈ।
You must be logged in to post a review.
Reviews
There are no reviews yet.